ਰੋਟਰੀ ਕਲੱਬ ਵਲੋਂ ਸਮਾਜ ਸੇਵੀ ਲੀਡਰਸ਼ਿਪ ਅਤੇ ਅਸਲ ਧੰਨਵਾਦੀ ਵਿਵਹਾਰ ਪ੍ਰਤੀ ਟ੍ਰੇਨਿੰਗ ਵਰਕਸ਼ਾਪ ਲਗਾਈ

ਨਵਾਂਸ਼ਹਿਰ 20 ਨਵੰਬਰ: (ਹਰਿੰਦਰ ਸਿੰਘ) ਰੋਟਰੀ ਕੱਲਬ ਵਲੋਂ ਸਥਾਨਕ ਰੋਟਰੀ ਭਵਨ ਵਿਖੇ ਸਮਾਜ ਸੇਵੀ ਅਗਵਾਈ ਨਿਭਾਉਣ ਲਈ ਲੋੜੀਂਦੀ ਯੋਗਤਾ,ਗੁਣਾਂ ਤੇ ਫਰਜ਼ਾਂ ਅਤੇ ਧੰਨਵਾਦ ਦੇ ਅਸਲ ਵਿਵਹਾਰ ਵਾਰੇ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਮੈਡਮ ਰੀਆ ਅਰੋੜਾ, ਰੋਟੇ: ਜੀ ਐਸ ਤੂਰ, ਰੋਟੇ: ਗੁਰਚਰਨ ਅਰੋੜਾ ਤੇ ਰੋਟੇ: ਕੁਮਾਰ ਚੰਦਨ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਵਿਸ਼ੇਸ਼ ਬੁਲਾਰੇ ਡਾ: ਅਜੇ ਬੱਗਾ ਵਲੋਂ ਧੰਨਵਾਦੀ ਵਿਵਹਾਰ ਵਾਰੇ ਵਿਦਵਤਾ ਭਰਪੂਰ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਧੰਨਵਾਦ ਰਸਮੀ ਸ਼ਬਦਾਂ ਤੇ ਅਧਾਰਿਤ ਨਹੀਂ ਹੋਣਾ ਚਾਹੀਦਾ ਬਲਕਿ ਦੋ ਤਰਫਾ ਅਮਲੀ ਧੰਨਵਾਦ ਹੋਣਾ ਚਾਹੀਦਾ ਹੈ। ਉਹਨਾਂ “ਧੰਨਵਾਦ” ਦੇ ਅਦਾਨ-ਪ੍ਰਦਾਨ ਲਈ ਜਜਬਾਤੀ ਉਦਾਹਰਣਾਂ ਪੇਸ਼ ਕਰਦਿਆਂ ਲੋੜੀਂਦੀ ਧੰਨਵਾਦੀ-ਕਲਾ ਦੀ ਸਾਂਝ ਪਾਈ। ਇਸ ਮੌਕੇ ਸਮਾਜ ਸੇਵੀ ਜੇ.ਐਸ.ਗਿੱਦਾ ਨੇ ਸਮਾਜ ਸੇਵੀ ਲੀਡਰਸ਼ਿਪ, ਯੋਗਤਾ, ਗੁਣਾਂ ਤੇ ਫਰਜ਼ਾਂ ਵਾਰੇ ਵਿਚਾਰ ਪੇਸ਼ ਕਰਦਿਆਂ “ਧੀਆਂ ਬਚਾਓ” ਲਹਿਰ ਵਾਰੇ ਨਵਾਂਸ਼ਹਿਰ ਮਾਡਲ ਦੀ ਵਿਆਖਿਆ ਕੀਤੀ ਜਿਸ ਦੇ ਸਿੱਟੇ ਵਜੋਂ 775 ਲੜਕੀਆਂ ਪ੍ਰਤੀ ਹਜਾਰ ਲੜਕੇ ਤੱਕ ਡਿੱਗਿਆ ਲਿੰਗ-ਅਨੁਪਾਤ 962 ਲੜਕੀਆਂ ਪ੍ਰਤੀ ਹਜਾਰ ਲੜਕੇ ਤੱਕ ਪੁੱਜਾ ਜੋ ਪੰਜਾਬ ਵਿੱਚੋਂ ਅਵੱਲ ਰਿਹਾ। ਸਟੇਜ ਦਾ ਸੰਚਾਲਨ ਜੀ ਐਸ ਤੂਰ ਨੇ ਨਿਭਾਇਆ। ਰੋਟਰੀ ਕਲੱਬ ਵਲੋਂ ਮਹਿਮਾਨ ਸਖਸੀਅਤਾਂ ਤੇ ਵਿਸ਼ੇਸ਼ ਬੁਲਾਰਿਆਂ ਡਾ. ਅਜੇ ਬੱਗਾ ਤੇ ਜੇ ਐਸ ਗਿੱਦਾ ਦਾ ਸਨਮਾਨ ਕੀਤਾ ਗਿਆ। ਰੋਟਰੀ ਕਲੱਬ ਵਲੋਂ ਸ਼ੁੱਧ ਵਾਤਾਵਰਣ ਪ੍ਰਤੀ ਸੰਦੇਸ਼ ਸਾਂਝਾ ਕਰਨ ਲਈ ਰੋਟਰੀ ਭਵਨ ਦੇ ਵਿਹੜੇ ਵਿੱਚ ਫੁੱਲਾਂ ਦੇ ਬੂਟਿਆਂ ਰਾਹੀਂ ਪੌਦਾਕਰਣ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਰਿਆ ਅਰੋੜਾ, ਜੀ ਐਸ ਤੂਰ, ਕੁਮਾਰ ਚੰਦਨ, ਡਾ.ਦੀਪਇੰਦਰ ਸਿੰਘ ਸੰਧੂ, ਡਾ. ਰਾਵਿੰਦਰ ਕਾਰਾ, ਡਾ: ਅਜੇ ਬੱਗਾ, ਜੇ ਐਸ ਗਿੱਦਾ, ਪ੍ਰਿੰਸੀਪਲ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਤੂਰ, ਡਾ. ਪਵਨ ਕੁਮਾਰ, ਡਾ. ਗੁਰਪਾਲ, ਪ੍ਰੋ: ਅਰੁਣਾ ਪ੍ਰਭਾਕਰ, ਚੰਦਨ ਅਰੋੜਾ, ਵਿਨੋਦ ਜਾਂਗੜਾ, ਦੇਸ ਰਾਜ ਬਾਲੀ, ਸੁਮੀਤ ਗਿੱਲ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!