ਆਈ ਟੀ ਆਈ ਗਰਾਂਊਂਡ ਨਵਾਂਸ਼ਹਿਰ ਵਿਖੇ ਵੱਲਭ ਭਾਈ ਪਟੇਲ ਦੀ150 ਵੀ ਜੈਅੰਤੀ ਮਨਾਈ – ਜ਼ਿਲ੍ਹਾ ਪ੍ਰਸ਼ਾਸਨ ਦੀ ਗੈਰਹਾਜ਼ਰੀ ਮੁਕੰਮਲ ਰੜਕੀ

ਨਵਾਂਸ਼ਹਿਰ 21 ਨਵਾਂਸ਼ਹਿਰ (ਹਰਿੰਦਰ ਸਿੰਘ) ਯੁਵਾ ਮਾਮਲੇ ਤੇ ਖੇਡਾਂ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਆਈ ਟੀ ਆਈ ਦੇ ਮੈਦਾਨ ਵਿੱਚ ਅੱਜ ਲੋਹ ਪੁਰਸ਼ ਵੱਲਭ ਭਾਈ ਪਟੇਲ ਦੇ 150 ਵੇਂ ਜਨਮ ਦਿਨ ਮੌਕੇ ਸਦਭਾਵਨਾ ਦਿਵਸ ਮਨਾਇਆ ਗਿਆ। ਇਸ ਮੌਕੇ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਰਿਆਂ ਦਾ ਸਵਾਗਤ ਕਰਦਿਆਂ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ।ਜਿਸ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਪੇਸ਼ ਕੀਤੀਆਂ। ਸਾਰਿਆਂ ਵਲੋਂ ਸਤਿਕਾਰ ਵਿੱਚ ਵਲਭ ਭਾਈ ਪਟੇਲ ਦੀ ਤਸਵੀਰ ਤੇ ਫੁੱਲ ਅਰਪਿਤ ਕੀਤੇ।ਜਿਨ੍ਹਾਂ ਵਿਚ ਪ੍ਰੋਗਰਾਮ ਦੇ ਰਸਮੀ ਸ਼ੁਰੂਆਤ ਮੌਕੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੇ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ। ਉਪਰੰਤ ਇਸੇ ਹੀ ਸੰਸਥਾ ਦੇ ਵਿਦਿਆਰਥੀਆਂ ਨੇ ਲਗਾਤਾਰ ਗਿੱਧਾ,ਭੰਗੜਾ ਤੇ ਪਰਾਲੀ ਨੂੰ ਨਾ ਸਾੜਨ ਸਬੰਧੀ ਖੇਤੀਬਾੜੀ ਵਿਭਾਗ ਨਾਲ ਸਬੰਧਤ ਸਕਿੱਟ ਪੇਸ਼ ਕਰਕੇ ਸ੍ਰੋਤਿਆਂ ਨੂੰ ਹੈਰਾਨ ਕੀਤਾ।ਐਸ ਓ ਈ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਦਾ ਹਿੱਸਾ ਲੁੱਡੀ ਡਾਂਸ ਪੇਸ਼ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਇੰਦਰਜੀਤ ਸਿੰਘ ਸਸਸਸ ਲੰਗੜੋਆ ਨੇ ਬਾਖੂਬੀ ਨਿਭਾਈ। ਇੰਦਰਜੀਤ ਸਿੰਘ ਵਲੋਂ ਵੱਲਭ ਭਾਈ ਪਟੇਲ ਬਾਰੇ ਜਾਣਕਾਰੀ ਬੱਚਿਆਂ ਤੇ ਸ੍ਰੋਤਿਆਂ ਨਾਲ ਸਾਂਝੀ ਕੀਤੀ ਗਈ।ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਬੀਬਾ ਕੁਲਵੰਤ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਭਾਸ਼ਣ ਦਿੱਤਾ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਮੌਕੇ ਉਨ੍ਹਾਂ ਦੇ ਜੀਵਨ ਅਧਾਰਿਤ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ।ਰੰਗ ਮੰਚ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਫਲਸਫੇ ਤੇ ਕਵਿਤਾ ਪੇਸ਼ ਕੀਤੀ ਅਤੇ ਨੁੱਕੜ ਨਾਟਕ ਵਿਚ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦਾ ਭਰਾ ਪ੍ਰਤੀ ਪਿਆਰ ਦਾ ਬਿਰਤਾਂਤ ਫ਼ਿਲਮਾਇਆ ਗਿਆ। ਸਕੂਲ ਦੇ ਬੱਚਿਆਂ ਵੱਲੋਂ ਨਸ਼ਿਆਂ ਵਿਰੁੱਧ ਅਤੇ ਏਕ ਭਾਰਤ ਆਤਮਨਿਰਭਰ ਭਾਰਤ ਵਿਸ਼ੇ ਨਾਲ ਸਬੰਧਤ ਨਾਅਰੇ ਲਗਾਏ ਤੇ ਨਸ਼ਿਆਂ ਵਿਰੁੱਧ ਪ੍ਰਣ ਲਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੈਰਹਾਜ਼ਰੀ ਰੜਕੀ। ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਦਾ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਨਹੀਂ ਹੋਇਆ। ਪ੍ਰੋਗਰਾਮ ਦੇ ਚੱਲਦਿਆਂ ਮੁੱਖ ਸਖਸੀਅਤਾਂ ਨੂੰ ਪੌਦਿਆਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਖੀਰ ਵਿੱਚ ਆਈ ਟੀ ਆਈ ਦੇ ਮੈਦਾਨ ਤੋਂ ਸ਼ਹਿਰ ਦੇ ਬਾਰਾਂ ਦਰੀ ਗਾਰਡਨ ਤੱਕ ਸਦਭਾਵਨਾ ਪੈਦਲ ਯਾਤਰਾ ਕੱਢੀ ਗਈ। ਬਾਰਾਂ ਦਰੀ ਗਾਰਡਨ ਪਹੁੰਚ ਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਇਸ ਮੌਕੇ ਨਿਰਦੇਸ਼ਕ ਵੰਦਨਾ,ਦਿਨੇਸ਼ ਭਾਰਦਵਾਜ, ਐਡਵੋਕੇਟ ਵਿਸ਼ਾਲ ਸ਼ਰਮਾ, ਡਾਕਟਰ ਕੁਲਵਿੰਦਰ, ਐਡਵੋਕੇਟ ਅਮਨ ਰਾਣਾ, ਨਰਿੰਦਰ ਨਾਥ ਸੂਦਨ,ਦੇਵ ਥਿੰਦ, ਰਾਜਨ ਅਰੋੜਾ,ਪੰਕਜ, ਐਡਵੋਕੇਟ ਅਮੂਲ ਸੋਨੀ,ਰੀਆ ਅਰੋੜਾ, ਤਰਲੋਚਨ ਸਿੰਘ, ਪ੍ਰਦੀਪ ਸ਼ਾਰਧਾ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹਾਜਰ ਹੋਏ।

Leave a Reply

Your email address will not be published. Required fields are marked *

error: Content is protected !!