ਨਵਾਂਸ਼ਹਿਰ, 12 ਜਨਵਰੀ (ਹਰਿੰਦਰ ਸਿੰਘ)ਕਰਿਆਮ ਰੋਡ ਸੱਥਿਤ ਕੇ.ਸੀ. ਗਰੁੱਪ ਆਫ ਇੰਸਟੀਚਿਊਸ਼ਨ ’ਚ ਸਟਾਫ ਵਲੋ ਕਾਲਜ ’ਚ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ’ਚ ਲੋਹੜੀ ਦਾ ਤਿਓੁਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੁਆਤ ’ਚ ਕੈਂਪਸ ਡਾਇਰੇਕਟਰ ਡਾੱ. ਏਸੀ ਰਾਣਾ ਨੇ ਲੋਹੜੀ ਦੀ ਸਜੀ ਧੂਨੀ ’ਚ ਅੱਗ ਪ੍ਰਚੰਡ ਕਰਕੇ ਸਾਮੂਹਿਕ ਤੌਰ ’ਤੇ ਲੋਹੜੀ ਪੂਜਨ ਕੀਤਾ ਅਤੇ ਮੂੰਗਫਲੀ, ਰੇੜੀਆਂ ਅਤੇ ਫੁਲ ਮਖਾਨਿਆਂ, ਚਿੜਵੜੇ ਆਦਿ ਦੀਆਂ ਆਹੂਤੀਆਂ ਧੂਨੀ ’ਚ ਪਾਈਆਂ। ਉਹਨਾ ਦੇ ਨਾਲ ਸਾਰੇ ਗਰੁੱਪ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਰਹੇ, ਉਨ੍ਹਾਂ ਨੇ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ । ਡਾੱ. ਰਾਣਾ ਨੇ ਦੱਸਿਆ ਕਿ ਸਾਨੂੰ ਮੁੰਡਿਆਂ ਵਾਂਗ ਹੀ ਕੁੜੀਆਂ ਦੀ ਲੋਹੜੀ ਪਾਉਣੀ ਚਾਹੀਦੀ ਹੈ, ਅੱਜ ਦੀਆਂ ਕੁੜੀਆਂ ਕਿਸੇ ਵੀ ਖੇਤਰ ’ਚ ਮੁੰਡਿਆਂ ਤੋਂ ਘੱਟ ਨਹੀਂ ਹਨ । ਕੁੜੀਆਂ ਦੀ ਲੋਹੜੀ ਪਾਉਣ ਨਾਲ ਉਹਨਾਂ ਨੂੰ ਸਮਾਜ ’ਚ ਉਨ੍ਹਾਂ ਦਾ ਬਣਦਾ ਹੱਕ ਮਿਲਣ ਦੀ ਉਮੀਦ ਹੈ। ਸਾਨੂੰ ਇਸ ਸਮਾਜ ’ਚ ਫੈਲੀ ਮੁੰਡੇ ਅਤੇ ਕੁੜੀਆਂ ਦੇ ਭੇਦਭਾਵ ਦੀ ਕੁਰੀਤੀਆਂ ਨੂੰ ਕੁੜੀਆਂ ਦੀ ਲੋਹੜੀ ਮਨਾ ਕੇ ਹੀ ਖਤਮ ਕੀਤਾ ਜਾ ਸਕਦਾ। ਸਾਰਿਆਂ ਨੂੰ ਇੱਕਜੁਟ ਹੋ ਕੇ ਲੋਹੜੀ ਮਨਾਉਣੀ ਚਾਹੀਦੀ ਹੈ । ਸਹਾਇਕ ਪ੍ਰੋ. ਮੋਨਿਕਾ ਧੰਮ ਨੇ ਦੱਸਿਆ ਕਿ ਲੋਹੜੀ ਨੂੰ ਪਹਿਲਾਂ ਤਿੱਲੋੜੀ ਕਹਿੰਦੇ ਸੀ । ਤਿੱਲੋੜੀ ਸ਼ਬਦ ਤਿੱਲ ਅਤੇ ਰੋੜੀ (ਗੁੜ ਦੀ ਰੋੜੀ) ਸ਼ਬਦਾਂ ਨੂੰ ਮਿਲਕੇ ਬਣਿਆ ਹੈ । ਜੋ ਹੁਣ ਬਦਲਕੇ ਲੋਹੜੀ ਦੇ ਰੁਪ ’ਚ ਪ੍ਰਸਿੱਧ ਹੈ । ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਲਾਹੌਰ ਤੇ ਪਿੰਡੀ ਭੱਟੀਆਂ ’ਚ 1547 ਨੂੰ ਜੰਮੇ ਦੁੱਲਾ ਭੱਟੀ (ਰਾਏ ਅਬਦੁੱਲਾ ਖਾਂ ਭੱਟੀ) ਨਾਮ ਦੇ ਇੱਕ ਲੋਕ ਗੀਤਾਂ ’ਚ ਵਰਣਿਤ ਸਾਮਾਜਿਕ ਡਾਕੂ ਨੇ ਮੁਸੀਬਤ ਦੀ ਘੜੀ ’ਚ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਦੀ ਮਦਦ ਕਰ ਉਨ੍ਹਾਂ ਦੀ ਵਿਆਹ ਕੀਤਾ ਸੀ। ਦੋਨਾਂ ਦਾ ਕੰਨਿਆ ਦਾਨ ਵੀ ਦੁੱਲੇ ਨੇ ਆਪ ਹੀ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਗਨ ਦੇ ਰੂਪ ’ਚ ਉਹਨਾਂ ਦੇ ਵਿਦਾ ਹੋਣ ਸਮੇਂ ਦੁੱਲੇ ਨੇ ਉਨ੍ਹਾਂ ਦੀ ਝੋਲੀ ’ਚ ਇੱਕ ਸੇਰ ਸ਼ੱਕਰ ਪਾਈ । ਦੁੱਲਾ ਭੱਟੀ ਨੇ ਡਾਕੂ ਹੋ ਕੇ ਵੀ ਗਰੀਬ ਕੁੜੀਆਂ ਲਈ ਪਿਤਾ ਦੀ ਭੂਮਿਕਾ ਨਿਭਾਈ, ਨਾਲ ਹੀ ਇਹ ਵੀ ਕਹਿੰਦੇ ਹਨ ਕਿ ਇਹ ਤਿਉਹਾਰ ਸੰਤ ਕਬੀਰ ਦੀ ਪਤਨੀ ਲੋਈ ਦੀ ਯਾਦ ’ਚ ਮਨਾਂਉਦੇ ਹਨ । ਇਸ ਲਈ ਇਸਨੂੰ ਲੋਈ ਵੀ ਕਹਿੰਦੇ ਹਨ । ਸਟਾਫ ਨੇ ਗੀਤਾਂ ’ਤੇ ਗਿੱਧਾ ਪਾਇਆ ਅਤੇ ਡਾਂਸ ਕੀਤਾ । ਮੌਕੇ ’ਤੇ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਵਿਕਾਸ ਕੁਮਾਰ, ਐਸਏਓ ਇੰਜ. ਆਰਕੇ ਮੂੰਮ, ਇੰਜ. ਜਫਤਾਰ ਅਹਿਮਦ, ਪ੍ਰਭਜੋਤ ਕੌਰ, ਨਿਰਦੋਸ਼ ਕਪੂਰ, ਰਮਨ, ਇੰਜ.ਹਰਪ੍ਰੀਤ ਕੌਰ, ਅਨੂੰ ਸ਼ਰਮਾ, ਵਿਪਨ ਕੁਮਾਰ ਦੇ ਨਾਲ ਸਾਰੇ ਕਾਲਜਾਂ ਦਾ ਸਟਾਫ ਹਾਜਰ ਰਿਹਾ।



