ਸੜਕਾਂ ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਤੇ ਸਬਰ ਨਾਲ੍ਹ ਪਾਲਣਾ ਹੀ ਜੀਵਨ ਦੀ ਗਾਰੰਟੀ ਹੈ- ਰੋਡ ਸੇਫਟੀ ਅਵੇਰਨੈੱਸ ਸੋਸਾਇਟੀ

ਨਵਾਂਸ਼ਹਿਰ 12 ਜਨਵਰੀ ( ਹਰਿੰਦਰ ਸਿੰਘ) ਸੜਕਾਂ ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਤੇ ਇਹਨਾਂ ਦੀ ਸਬਰ ਨਾਲ੍ਹ ਪਾਲਣਾ ਹੀ ਜੀਵਨ ਦੀ ਗਾਰੰਟੀ ਹੈ ਇਸ ਵਾਸਤੇ ਸੋਸਾਇਟੀ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਹਰਪ੍ਰਭਮਹਿਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਬੀ.ਡੀ.ਸੀ.ਵਿਖੇ ਹੋਈ। ਮੀਟਿੰਗ ਵਲੋਂ ਸੜਕ ਸੁਰੱਖਿਆ ਦੀ ਪਾਲਣਾ ਕਰਨ ਵਾਲ੍ਹੇ ਵਿਅਕਤੀਆਂ ਤੇ ਸੰਸਥਾਵਾਂ ਦੀ ਪ੍ਰਸੰਸਾ ਕੀਤੀ ਗਈ । ਇਸ ਦੇ ਨਾਲ੍ਹ ਹੀ ਮੀਟਿੰਗ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਕਿ ਸੜਕਾਂ ਤੇ ਸੜਕੀ ਨਿਯਮਾਂ ਵਾਰੇ ਅਗਿਆਨਤਾ ਤੇ ਸਬਰ ਦੀ ਕਮੀ ਕਾਰਨ ਅਣਗਣਿਤ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਇੱਕ ਸਰਵੇ ਅਨੁਸਾਰ ਭਾਰਤ ਵਿੱਚ ਰੋਜਾਨਾ ਕਰੀਬ 485 ਜਾਨਾਂ ਸੜਕਾਂ ਤੇ ਖਤਮ ਹੋ ਰਹੀਆਂ ਹਨ। ਜ਼ਖਮੀਆਂ ਤੇ ਅਪਾਹਜਾਂ ਦੀ ਗਿਣਤੀ ਚਾਰ ਲੱਖ ਸਲਾਨਾ ਤੋਂ ਵੱਧ ਹੋ ਜਾਂਦੀ ਹੈ। ਇਹ ਚੰਗਾ ਹੈ ਕਿ ਹਰ ਸਾਲ ਦੇਸ ਭਰ ਵਿੱਚ ਜਨਵਰੀ ਮਹੀਨਾ ਸੜਕ ਸੁਰੱਖਿਆ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਵਿੱਚ ਸਾਮਲ ਹੁੰਦੀ ਹੋਈ ਸੋਸਾਇਟੀ ਜਨਵਰੀ ਮਹੀਨੇ ਸੜਕ ਸੁਰੱਖਿਆ ਵਿਸ਼ੇ ਤੇ ਵਿਦਿਆਰਥੀਆਂ ਦੇ ਭਾਸ਼ਨ, ਸਪਾਟ ਪੇਂਟਿੰਗ ਤੇ ਸਲੋਗਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲਿਟਰੇਚਰ ਵੰਡਿਆ ਜਾਵੇਗਾ ਅਤੇ ਵਾਹਨਾਂ ਰੇਡੀਅਮ ਸਟਿੱਕਰ ਚਿਪਕਾਏ ਜਾਣਗੇ। ਪ੍ਰਸ਼ਾਸਨ ਵਲੋਂ ਆਗਿਆ ਮਿਲਣ ਦੀ ਹਾਲਤ ਵਿੱਚ ਗਣਤੰਤਰਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਜਾਗਰੂਕਤਾ ਝਾਕੀ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਮੀਟਿੰਗ ਵਿੱਚ ਹਰਪ੍ਰਭਮਹਿਲ ਸਿੰਘ, ਜੇ ਐਸ ਗਿੱਦਾ, ਡਾ.ਅਜੇ ਬੱਗਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਰਿਟਾ:ਡੀ.ਈ.ਓ, ਹਿਤੇਂਦਰ ਖੰਨਾ ਤੇ ਮਲਕੀਅਤ ਸੜੋਆ ਹਾਜਰ ਸਨ।

Leave a Reply

Your email address will not be published. Required fields are marked *

error: Content is protected !!