20 ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ 19 ਜਨਵਰੀ (ਹਰਿੰਦਰ ਸਿੰਘ) ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਣ) ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ,ਜਿਲ੍ਹਾ ਸ਼.ਭ.ਸ. ਨਗਰ ਵਲੋਂ ਜਾਰੀ ਸਰਕੂਲਰ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ.ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ ਬਰਨਾਲਾ ਯੂ ਪੀ ਐਸ ਫੀਡਰ ਤੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 20 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ।ਇਸ ਫੀਡਰ ਅਧੀਨ ਚਲਦੇ ਪਿੰਡ ਬਰਨਾਲਾ ਕਲਾਂ, ਸਲੋਹ, ਪੁਨੂੰ ਮਜਾਰਾ,ਜੇਠੂਮਜਾਰਾ,ਚੂਹੜਪੁਰ, ਸੋਨਾ, ਬਘੌਰਾ, ਰੁੜਕੀ ਖਾਸ, ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।

Leave a Reply

Your email address will not be published. Required fields are marked *

error: Content is protected !!