ਨਵਾਂਸ਼ਹਿਰ 23 ਜਨਵਰੀ (ਹਰਿੰਦਰ ਸਿੰਘ) ਸਥਾਨਕ ਚੰਡੀਗੜ੍ਹ ਰੋਡ ਦੇ ਮਹੱਲਾ ਗੁਰੂ ਅੰਗਦ ਨਗਰ ਦੀ ਸਟਰੀਟ ਨੰਬਰ ਚਾਰ ਦੇ ਵਸਨੀਕਾਂ ਵਲੋਂ ਡਾ: ਸੁੱਖਵਿੰਦਰ ਕੁਮਾਰ ਸੁੱਖੀ.ਐਮ.ਐਲ.ਏ ਦੇ ਪਿਤਾ ਰਿਟਾ: ਤਹਿਸੀਲਦਾਰ ਚੌਧਰੀ ਰਾਮ ਕ੍ਰਿਸ਼ਨ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵ: ਚੌਧਰੀ ਰਾਮ ਕ੍ਰਿਸ਼ਨ ਦੇ ਜੀਵਨ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ ਹੋਇਆ ਹੈ। ਉਹ ਕਹਿਣੀ ਤੇ ਕਰਨੀ ਦੇ ਧਨੀ ਸਨ ਤੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜਨ ਵਾਲੀ ਸ਼ਖ਼ਸੀਅਤ ਸਨ। ਸਰਕਾਰੀ ਨੌਕਰੀ ਕਰਦਿਆਂ ਜਿੱਥੇ ਉਹਨਾਂ ਸਮਾਜ ਦੀ ਸੇਵਾ ਕੀਤੀ ਉੱਥੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਦੀ ਪ੍ਰਾਪਤੀ ਲਈ ਯੋਗ ਅਗਵਾਈ ਤੇ ਮਦੱਦ ਕੀਤੀ ਅਤੇ ਉੱਚੇ ਅਹੁਦਿਆਂ ਤੇ ਸਥਾਪਿਤ ਕੀਤਾ । ਮਹੱਲਾ ਵਾਸੀਆਂ ਵਿੱਚ ਡਾ:ਐਸ.ਕੇ.ਸੂਦਨ, ਡਾ. ਸ਼ਾਲਿਨੀ ਸੂਦਨ, ਬਲਦੇਵ ਕ੍ਰਿਸ਼ਨ, ਮੈਡਮ ਊਸ਼ਾ, ਜੇ.ਐਸ.ਗਿੱਦਾ, ਦਲਜੀਤ ਸਿੰਘ, ਅਵਿਨਾਸ਼ ਕੁਮਾਰ, ਲਖਵਿੰਦਰ ਸਿੰਘ ਲੱਖਾ, ਰਣਜੀਤ ਕੌਰ, ਜਸਬੀਰ ਕੌਰ ਕਰਵਲ, ਗੁਰਮੀਤ ਕੌਰ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ, ਸਤਿੰਦਰਪਾਲ ਕੌਰ, ਕੀਰਤੀ ਅਵਿਨਾਸ਼,ਰਾਕੇਸ਼ ਬੱਕੀ,ਅੰਨੂ, ਧਰਮਵੀਰ ਚੋਪੜਾ, ਰਮਨ ਚੋਪੜਾ ਤੇ ਰਾਣਾ ਪ੍ਰਤਾਪ ਤੇ ਮਹੱਲਾ ਵਾਸੀਆਂ ਨੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
