ਔੜ 24 ਜਨਵਰੀ (ਮਨਦੀਪ ਦੁੱਗਲ ) ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਚੱਲਦਾ ਵਹੀਰ ਚਕਰਵਰਤੀ ਪੰਜਵਾਂ ਤੱਖਤ 96 ਕਰੋੜੀ ਨਿਹੰਗ ਸਿੰਘਾਂ ਮਿਸਲ ਸ੍ਰੀ ਆਨੰਦਪੁਰ ਸਾਹਿਬ 6 ਜੂਨ 1984 ਦੇ ਪਵਿੱਤਰ ਧਾਰਮਿਕ ਪ੍ਰਸਿੱਧ ਅਸਥਾਨ ਗੁਰਦੁਆਰਾ ਭਗਵਾਨੀ ਸਾਹਿਬ ਜੀ (ਭਗਵਾਨ ਸਿੰਘ ਵਾਲਾ) ਯਾਦਗਾਰ ਸਿੱਖ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਛਾਉਣੀ ਨਿਹੰਗ ਸਿੰਘਾਂ ਫਾਂਬੜਾ ਰੋਡ ਔੜ ਗੜੁੱਪੜ੍ਹ, ਵਿਖੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 360 ਵਾਂ ਪ੍ਰਕਾਸ਼ ਪੁਰਬ ਸੰਗਤਾ ਦੇ ਸਹਿਯੋਗ ਨਾਲ ਸਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਪਾਠਾਂ ਦੇ ਭੋਗ ਪੈਣ ਉਪਰੰਤ ਅਸਥਾਨ ਦੇ ਮੁੱਖ ਪ੍ਰਬੰਧਕ ਜਥੇਦਾਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਸੰਗਤਾ ਨੂੰ ਗੁਰ ਇਤਿਹਾਸ ਨਾਲ ਜੋੜਨਾ ਕੀਤਾ । ਇਸ ਮੋਕੇ ਪ੍ਰਧਾਨ ਧਿਆਨ ਸਿੰਘ, ਹਰੀ ਸਿੰਘ ਕਾਹਲੋ ਰਾਜ ਕੁਮਾਰ ਕਾਲੂ,ਅਮ੍ਰਿਤਪਾਲ ਸਿੰਘ,ਅਮਨਦੀਪ ਸਿੰਘ ਅਵਤਾਰ ਸਿੰਘ ਧੀਰ, ਸਰਪੰਚ ਕਸ਼ਮੀਰ ਸਿੰਘ ਗੜੁੱਪੜ੍ਹ , ਬੀਬੀ ਬਲਵਿੰਦਰ ਕੌਰ, ਬਾਬਾ ਜੋਗਾ ਸਿੰਘ ਕਰਨਾਣਾ,ਬਾਬਾ ਨਰੇਸ਼ ਸਿੰਘ ਘਟਾਰੋਂ, ਜਥੇਦਾਰ ਬਾਬਾ ਗੁਰਮੁਖ ਸਿੰਘ, ਬਾਬਾ ਤੀਰਥ ਸਿੰਘ,ਬਾਬਾ ਇੰਦਰਵੀਰ ਸਿੰਘ ਗੋਸਲ, ਨੰਬਰਦਾਰ ਅਮਰੀਕ ਸਿੰਘ ਭੰਗਲ, ਹਰਪ੍ਰੀਤ ਸਿੰਘ ਲੰਗੜੋਆ, ਬਾਬਾ ਗੁਰਜੋਤ ਸਿੰਘ, ਸ਼ਮਸ਼ੇਰ ਸਿੰਘ ਪਿੰਕਾ, ਗੁਰਪ੍ਰੀਤ ਗੈਵੀ,ਹਰਮਨ ਸਿੰਘ ਹੈਰੀ, ਅੰਸ਼ਪ੍ਰੀਤ ਸਿੰਘ ਆਦਿ ਹਾਜਰ ਸਨ ।



