ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਡਾ ਸੁੱਖੀ ਨਾਲ ਦੁੱਖ ਦਾ ਪ੍ਰਗਟਾਵਾ

ਨਵਾਂਸ਼ਹਿਰ 24 ਜਨਵਰੀ (ਹਰਿੰਦਰ ਸਿੰਘ) ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ਸਬੰਧੀ ਅਫ਼ਸੋਸ ਪ੍ਰਗਟ ਕੀਤਾ ਗਿਆ।ਉਨ੍ਹਾਂ ਡਾ ਸੁੱਖੀ ਦੇ ਨਵਾਂਸ਼ਹਿਰ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੁਸਾਇਟੀ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਖਿਆ ਕਿ ਡਾ. ਸੁੱਖੀ ਦੇ ਪਿਤਾ ਚੌਧਰੀ ਰਾਮ ਕ੍ਰਿਸ਼ਨ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਹੋ ਕੇ ਕੰਮ ਕੀਤਾ ਅਤੇ ਉਨ੍ਹਾਂ ਨੇ ਨਵਾਂਸ਼ਹਿਰ ਹਲਕੇ ਤੋਂ ਚੋਣ ਵੀ ਲੜੀ।ਉਹ ਆਮ ਵਰਗ ਲਈ ਮਦਦਗਾਰ ਹੋ ਕੇ ਵਿਚਰਦੇ ਰਹੇ ਹਨ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਸੁਸਾਇਟੀ ਪ੍ਰਧਾਨ ਦਿਲਬਾਗ਼ ਸਿੰਘ ਉਪ ਪ੍ਰਧਾਨ ਅਵਤਾਰ ਸਿੰਘ,ਜਨਰਲ ਸੱਕਤਰ ਤਰਸੇਮ ਪਠਲਾਵਾ, ਵਿੱਤ ਸੱਕਤਰ ਸਤਿੰਦਰਜੀਤ ਸਿੰਘ,ਸਲਾਹਕਾਰ ਸੀਨੀਅਰ ਐਡਵੋਕੇਟ ਹਰਮੇਸ਼ ਸੁਮਨ, ਅਡਜੈਕਟਿਵ ਮੈਂਬਰ ਹੈਡਮਾਸਟਰ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਅਤੇ ਜੀਵਨ ਲਾਲ ਮੈਂਬਰ ਹਰਬੰਸ ਕੌਰ(ਮੇਜਰ ਮਨਦੀਪ ਸਿੰਘ ਦੀ ਮਾਤਾ),ਪ੍ਰਭਸਿਮਰਨ ਕੌਰ, ਗਗਨਦੀਪ ਸਿੰਘ,ਅਮਰਜੀਤ ਸਿੰਘ,ਜਸਪਾਲ ਸਿੰਘ ਜੇ ਪੀ,ਮਨਜੀਤ ਕੌਰ,ਮਹਿੰਦਰ ਸਿੰਘ ਅਤੇ ਬਲਵੀਰ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!