ਨਵਾਂਸ਼ਹਿਰ 30 ਜਨਵਰੀ ( ਹਰਿੰਦਰ ਸਿੰਘ) ਹਰ ਸਾਲ ਕੌਮੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਲੜ੍ਹੀ ਵਿੱਚ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਅਗਵਾਈ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਿਨ ਕੀਤਾ। ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਵਲੋਂ ਝੰਡੀ ਵਿਖਾ ਕੇ ਰੈਲੀ ਨੂੰ ਸਕੂਲ ਕੰਪਲੈਕਸ ਤੋਂ ਰਵਾਨਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਜੇ.ਐਸ ਗਿੱਦਾ, ਪ੍ਰਵੀਨ ਕੁਮਾਰ ਏ.ਐਸ ਆਈ, ਦਿਲਬਾਗ ਸਿੰਘ ਰਿਟਾ ਡੀ.ਈ.ਓ, ਸੁਭਾਸ਼ ਚੰਦਰ ਏ.ਐਸ.ਆਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੇ ਵਾਹਨਾਂ ਨੂੰ ਡਰਾਈਵਰਾਂ ਨੂੰ , ਰੇਹੜੀ-ਰਿਕਸ਼ਿਆਂ ਵਾਲ੍ਹਿਆਂ ਤੇ ਪੈਦਲ ਚੱਲਣ ਵਾਲ੍ਹਿਆਂ ਨੂੰ ਸਬਰ ਸੰਤੋਖ ਨਾਲ੍ਹ ਨਿਯਮਾਂ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ।ਬੁਲਾਰਿਆਂ ਨੇ ਦੁੱਖ ਪ੍ਰਗਟ ਕੀਤਾ ਕਿ ਸੜਕਾਂ ਤੇ ਸੜਕੀ ਨਿਯਮਾਂ ਪ੍ਰਤੀ ਲਾਪ੍ਰਵਾਹੀ, ਅਗਿਆਨਤਾ ਤੇ ਸਬਰ ਸੰਤੋਖ ਦੀ ਕਮੀ ਕਾਰਨ ਅਣਗਣਿਤ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਹਨਾਂ ਆਖਿਆ ਇੱਕ ਸਰਵੇ ਅਨੁਸਾਰ ਭਾਰਤ ਵਿੱਚ ਰੋਜਾਨਾ ਕਰੀਬ 485 ਜਾਨਾਂ ਸੜਕਾਂ ਤੇ ਖਤਮ ਹੋ ਰਹੀਆਂ ਹਨ ਤੇ ਸਲਾਨਾ ਮੌਤਾ ਦੀ ਗਿਣਤੀ ਇੱਕ ਲੱਖ ਬਾਹਟ ਸਤੱਤਰ ਹਜ਼ਾਰ ਤੋਂ ਵਧੇਰੇ ਹੈ। ਜ਼ਖਮੀਆਂ ਤੇ ਅਪਾਹਜਾਂ ਦੀ ਗਿਣਤੀ ਚਾਰ ਲੱਖ ਸਲਾਨਾ ਤੋਂ ਵੱਧ ਦਰਜ਼ ਕੀਤੀ ਗਈ ਹੈ। ਇਸੇ ਰੌਸ਼ਨੀ ਵਿੱਚ ਹਰ ਸਾਲ ਜਨਵਰੀ ਮਹੀਨਾ ਸੜਕ ਸੁਰੱਖਿਆ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਰੈਲੀ ਵਿੱਚ ਵਿਦਿਆਰਥੀਆਂ ਵਲੋਂ “ਸੜਕਾਂ ਤੇ ਆਪ ਬਚੋ-ਦੂਜਿਆਂ ਨੂੰ ਬਚਾਓ”, “ਤੇਜ਼ ਰਫਤਾਰੀ-ਮੌਤ ਦੀ ਤਿਆਰੀ“, “ਕਾਹਲ੍ਹੀ ਹੋਵੇ ਜਾ ਮਜਬੂਰੀ-ਹੈਲਮੱਟ ਹੈ ਜਰੂਰੀ” ਆਦਿ ਨਾਹਰੇ ਲਗਾਏ ਜਾ ਰਹੇ ਸਨ। ਇਸ ਤੋਂ ਬਿਨਾਂ ਰਿਕਾਰਡਿਡ ਜਾਗਰੂਕਤਾ ਸੰਦੇਸ਼ ਵੀ ਸੰਦੇਸ਼ ਚੱਲ ਰਿਹਾ ਸੀ, ਸਟਰਿੱਕਰ ਤੇ ਲਿਟਰੇਚਰ ਵੰਡਿਆ ਜਾ ਰਿਹਾ ਸੀ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਜੇ.ਐਸ.ਗਿੱਦਾ, ਸੁਭਾਸ਼ ਚੰਦਰ ਏ.ਐਸ.ਆਈ, ਪ੍ਰਵੀਨ ਕੁਮਾਰ ਏ.ਐਸ.ਆਈ, ਸੁਨੀਲ ਦੱਤ ਏ.ਐਸ.ਆਈ, ਮੈਡਮ ਰਵਿੰਦਰ ਕੌਰ ਟ੍ਰੈਫਿਕ ਪੁਲਿਸ, ਸਕੂਲ ਵਲੋਂ ਗੁਰਜੀਤ ਸਿੰਘ, ਜਸਕਰਨ ਸਿੰਘ, ਮਹਿੰਦਰਪਾਲ, ਹਰਜਿੰਦਰ ਸਿੰਘ,ਪ੍ਰਭਾਤ ਤੇ ਸਟਾਫ ਹਾਜਰ ਹਾਜਰ ਸੀ। ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਜੇ.ਐਸ.ਗਿੱਦਾ, ਦਿਲਬਾਗ ਸਿੰਘ ਨੇ ਸਹਿਯੋਗ ਲਈ ਸਕੂਲ ਪ੍ਰਬੰਧਕਾਂ, ਟ੍ਰੈਫਿਕ ਪੁਲਿਸ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।


