ਨਵਾਂਸ਼ਹਿਰ, 23 ਫਰਵਰੀ (ਹਰਿੰਦਰ ਸਿੰਘ) ਕਰਿਆਮ ਰੋਡ ਤੇ ਸੱਥਿਤ ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ’ਚ ਏਆਈ ਇਨ ਫਾਰਮਾ ਵਿਸ਼ੇ ਤੇ ਤਿੰਨ ਰੋਜਾ ਵਰਕਸ਼ਾਪ ਸ਼ੁਰੂ ਹੋਈ। ਮੁੱਖ ਬੁਲਾਰਾ ਦਿੱਲੀ ਤੋਂ ਡਾ. ਪੁਨੀਤ ਰਹੇ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇਜੋਤ ਪ੍ਰਚੰਡ ਕਰਨ ਦੀ ਰਸੱਮ ਅਦਾ ਕੀਤੀ, ਉਨ੍ਹਾਂ ਨਾਲ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਪ੍ਰਿੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਇੰਜ. ਜਫ਼ਤਾਰ ਅਹਿਮਦ, ਇੰਜ. ਆਰਕੇ ਮੂੰਮ, ਇੰਜ. ਦਵਿੰਦਰ ਸਿੰਘ, ਇੰਜ. ਹਰਪ੍ਰੀਤ ਕੌਰ, ਮੇਹਾ ਸੇਠ, ਸਹਾਇਕ ਪ੍ਰੋਫੈਸਰ ਅਮਨਜੋਤ ਕੌਰ, ਕਮਲਜੀਤ ਕੌਰ ਅਤੇ ਹੋਰ ਸ਼ਾਮਲ ਹੋਏ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੇਸੀ ਗਰੁੱਪ ਫਾਰਮੇਸੀ ਕਾਲਜਾਂ ਦੇ ਵਿਦਿਆਰਥੀਆਂ ਨੇ ਵਰਕਸ਼ਾਪ ’ਚ ਹਿੱਸਾ ਲਿਆ। ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਭਵਿੱਖ ਵਿੱਚ ਸਾਡੇ ਕੰਮ ਅਤੇ ਫਾਰਮਾ ’ਚ ਏਆਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਹਰ ਕਿਸੇ ਨੂੰ ਫਾਇਦਾ ਮਿਲੇਗਾ ਅਤੇ ਹਰ ਵਿਦਿਆਰਥੀ ਲਈ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਮੁੱਖ ਬੁਲਾਰੇ ਡਾ. ਪੁਨੀਤ ਨੇ ਦੱਸਿਆ ਕਿ ਭਾਰਤ ’ਚ ਸਿਹਤ ਸੰਭਾਲ ’ਚ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏਆਈ) ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਨੂੰ ਹੁਣ ਸਪੱਸ਼ਟ ਦਿਸ਼ਾ ਅਤੇ ਨਿਯੰਤਰਣ ਪ੍ਰਾਪਤ ਹੋਣ ਲਈ ਤਿਆਰ ਹੈ। ਕੇਂਦਰ ਸਰਕਾਰ ਵਲੋ ਵਿਕਸਤ ਭਾਰਤ ਵਿੱਚ ਸਿਹਤ ਸੰਭਾਲ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਰਣਨੀਤੀ, ਨੂੰ ਸਿਹਤ ਸੰਭਾਲ ਖੇਤਰ ਵਿੱਚ ਏਆਈ ਦੀ ਵਰਤੋਂ ਲਈ ਇੱਕ ਮਾਰਗਦਰਸ਼ਕ ਅਤੇ ਨਿਯੰਤਰਣ ਢਾਂਚਾ ਮੰਨਿਆ ਜਾਂਦਾ ਹੈ। ਇਹ ਯਕੀਨੀ ਬਣਾਏਗਾ ਕਿ ਏਆਈ ਤਕਨਾਲੋਜੀ ਮਰੀਜ਼ਾਂ ਦੀ ਸੁਰੱਖਿਆ, ਨੈਤਿਕਤਾ, ਪਾਰਦਰਿਸ਼ਤਾ ਅਤੇ ਨਵੀਂ ਤਕਨੀਕ ਨੂੰ ਯਕੀਨੀ ਬਣਾਉਂਦੀ ਹੈ। ਇਹ ਰਣਨੀਤੀ ਸਿਹਤ ਸੰਭਾਲ ਵਿੱਚ ਏਆਈ ਲਈ ਇੱਕ ਸੁਰੱਖਿਅਤ ਅਤੇ ਜ਼ਿੰਮੇਵਾਰ ਭਵਿੱਖ ਦੀ ਨੀਂਹ ਰੱਖਦੀ ਹੈ। ਫਾਰਮੇਸੀ ਮਾਲਕਾਂ ਨੂੰ ਉਨ੍ਹਾਂ ਨਿੱਕੀਆਂ-ਨਿੱਕੀਆਂ ਵੇਰਵਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਇੱਕ ਗੰਭੀਰ ਮਰੀਜ਼ ਦੀ ਜਾਨ ਬਚਾਉਣ ਵਿੱਚ ਮਦਦ ਕਰ ਸਕਦੇ ਹਨ। ਏਆਈ ਨੂੰ ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਸਹਾਇਤਾ ਲਈ ਇੱਕ ਸਾਧਨ ਮੰਨਿਆ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਨਿਰਣੇ ਦਾ ਬਦਲਾਵ। ਏਆਈ ਬਿਮਾਰੀ ਦਾ ਪਤਾ ਲਗਾਉਣ, ਇਲਾਜ ਦੇ ਫੈਸਲਿਆਂ, ਜਨਤਕ ਸਿਹਤ ਨਿਗਰਾਨੀ, ਮਹਾਂਮਾਰੀ ਪ੍ਰਬੰਧਨ ਅਤੇ ਸਿਹਤ ਸੰਭਾਲ ਯੋਜਨਾਬੰਦੀ ਵਰਗੇ ਖੇਤਰਾਂ ਵਿੱਚ ਇੱਕ ਸਹਾਇਕ ਭੂਮਿਕਾ ਨਿਭਾਏਗਾ, ਜਦੋਂ ਕਿ ਅੰਤਿਮ ਅਤੇ ਨਿਰਣਾਇਕ ਭੂਮਿਕਾ ਹਮੇਸ਼ਾ ਡਾਕਟਰਾਂ ਕੋਲ ਰਹੇਗੀ। ਇਹ ਤਕਨਾਲੋਜੀ ਅਤੇ ਮਨੁੱਖੀ ਸਮਝ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੰਦਾ ਹੈ। ਇੱਕ ਫਾਰਮਾਸਿਊਟੀਕਲ ਕੰਪਨੀ ਡਾਕਟਰ ਦੇ ਨੁਸਖੇ ਨੂੰ ਇੱਕ ਚੰਗੀ ਦਵਾਈ ਵਜੋਂ ਦੇਖਦੀ ਹੈ, ਜਿਸ ਨਾਲ ਕੰਪਨੀ ਲਈ ਵਿਕਰੀ ਅਤੇ ਲਾਭ ਹੋਵੇਗਾ। ਹਰੇਕ ਵਿਦਿਆਰਥੀ ਨੂੰ ਇੱਕ ਟੀਚਾ ਰੱਖਣਾ ਚਾਹੀਦਾ ਹੈ ਅਤੇ ਉਸ ਪਾਸੇ ਕੰਮ ਕਰਨਾ ਚਾਹੀਦਾ ਹੈ। ਹਰ ਦੇਸ਼ ਵਿੱਚ ਬੁਖਾਰ ਅਤੇ ਮਲੇਰੀਆ ਤੋਂ ਪੀੜਤ ਮਰੀਜ਼ ਹੁੰਦੇ ਹਨ, ਪਰ ਕੰਪਨੀ ਮਰੀਜ਼ਾਂ ਲਈ ਦਵਾਈਆਂ ਬਣਾਉਣ ਲਈ ਏਆਈ ਦੀ ਵਰਤੋਂ ਕਰਦੀ ਹੈ। ਫਿਰ ਉਹੀ ਦਵਾਈ ਵਿਅਕਤੀਗਤ ਮਰੀਜ਼ ਅਤੇ ਕਰੰਸੀ ਦੇ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਮੰਚ ਸੰਚਾਲਨ ਮਨਪ੍ਰੀਤ ਵਲੋ ਕੀਤਾ ਗਿਆ। ਮੌਕੇ ਤੇ ਅਭਿਨਵ ਸਿੰਘ ਰਾਣਾ, ਮੁਕੇਸ਼ ਸ਼ਰਮਾ, ਰੂਬਲ ਸਿੰਘ, ਸੰਜੀਵ ਕਨਵਰ, ਸੁਖਵਿੰਦਰ, ਵਿਪਨ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।



