ਨਵਾਂਸ਼ਹਿਰ 7 ਅਕਤੂਬਰ (ਹਰਿੰਦਰ ਸਿੰਘ) ਦੱਬੇ-ਕੁਚਲੇ ਅਤੇ ਪਿਛੜੇ ਵਰਗ ਨੂੰ ਸਮਾਜਿਕ ਬਰਾਬਰੀ ਦਾ ਅਧਿਕਾਰ ਦਵਾਉਣ ਲਈ ਸੰਘਰਸ਼ ਕਰਨ ਵਾਲੇ ਮਹਾਰਿਸ਼ੀ ਭਗਵਾਨ ਬਾਲਮੀਕ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਰਕਾਰੀ ਪਾਰਕ ਵਿੱਚ ਵੱਖ-ਵੱਖ ਕਿਸਮਾਂ ਦੇ 21 ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਮਹਾਰਿਸ਼ੀ ਜੀ ਵਲੋਂ ਨਿਡਰਤਾ ਅਤੇ ਸ਼ਰਧਾ ਨਾਲ ਪ੍ਰਭੂ ਭਗਤੀ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸੀਤਾ ਮਾਤਾ ਨੂੰ ਰਮਣੀਕ ਜੰਗਲੀ ਇਲਾਕੇ ਵਿੱਚ ਸਥਿਤ ਆਸ਼ਰਮ ਵਿੱਚ ਰੱਖਣ ਅਤੇ ਲਵ-ਕੁਸ਼ ਦਾ ਪਾਲਣ ਪੋਸ਼ਣ ਕਰ ਕੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰ ਕੇ ਮਹਾਨ ਯੋਧੇ ਬਣਾਉਣ ਅਤੇ ਰਾਮਾਇਣ ਦੇ ਰਚਿਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕੁਦਰਤੀ ਵਾਤਾਵਰਣ ਦੇ ਸੰਤੁਲਨ ਨੂੰ ਬਰਕਰਾਰ ਰੱਖਣ,ਮਾਨਵ ਜੀਵਨ ਵਿੱਚ ਭਾਈਚਾਰਕ ਸਾਂਝ ਵਧਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਜੰਗਲਾਤ ਅਤੇ ਖੇਤੀਬਾੜੀ ਰਕਬਾ ਤੇਜੀ ਨਾਲ ਘਟਣ ਨਾਲ ਕੁਦਰਤ ਦਾ ਸੰਤੁਲਨ ਬਿਗੜ ਰਿਹਾ ਹੈ। ਇਸ ਨਾਲ ਵਿਸ਼ਵ ਭਰ ਵਿਚ ਗਲੋਬਲ ਵਾਰਮਿੰਗ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦਾ ਪਾਲਨ ਪੋਸ਼ਣ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ,ਰੇਸ਼ਮ ਸਿੰਘ,ਵਾਈਸ ਪ੍ਰਧਾਨ ਤਰਸੇਮ ਲਾਲ,ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ ਅਤੇ ਧਰਮਪਾਲ ਬਾਲੀ ਆਦਿ ਹਾਜ਼ਰ ਸਨ।

