ਗੁਰਦਰਸ਼ਨ ਸਿੰਘ ਸੈਣੀ ਮਹਾਰਿਸ਼ੀ ਵਾਲਮੀਕਿ ਸਬੰਧੀ ਵੱਖ-ਵੱਖ ਪ੍ਰੋਗਰਾਮਾਂ ‘ਚ ਨਤਮਸਤਕ ਹੋਏ

ਲਾਲੜੂ :7/10/25 (ਭਾਵਨਾ ਚੌਥਰੀ) ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਲਾਲੜੂ ਖੇਤਰ ਦੇ ਪਿੰਡ ਜੌਲੀ , ਰਾਣੀ ਮਾਜਰਾ, ਜੌਲਾ ਕਲਾਂ ਤੇ ਅੰਟਾਲਾ ਵਿਖੇ ਮਹਾਰਿਸ਼ੀ ਵਾਲਮੀਕਿ ਸਬੰਧੀ ਸਮਾਗਮਾਂ ਵਿਚ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਨੂੰ ਜਿੱਥੇ ਸਮਾਜ ਵਿਚ ਬਹੁਤ ਵੱਡਾ ਦਰਜਾ ਪ੍ਰਾਪਤ ਹੈ ,ਉੱਥੇ ਹੀ ਉਹ ਮਹਾਨ ਗਿਆਨੀ ਹੋਏ ਹਨ, ਜੋ ਇਤਿਹਾਸਕ ਧਾਰਮਿਕ ਗ੍ਰੰਥ ਰਮਾਇਣ ਦੇ ਰਚੇਤਾ ਸਨ । ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਮਹਾਰਿਸ਼ੀ ਵਾਲਮੀਕਿ ਦੇ ਸਿਧਾਂਤਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਸਮਾਜ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਸਮੁੱਚੀ ਲੋਕਾਈ ਲਈ ਰਾਹ ਦਿਸੇਰਾ ਸਨ । ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਪੁਰਸ਼ਾਂ ਦੇ ਜਨਮ ਦਿਨ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਤੇ ਉਹ ਖੁਦ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਕੇ ਵੱਡਾ ਮਾਣ ਮਹਿਸੂਸ ਕਰ ਰਹੇ ਹਨ । ਇਸ ਮੌਕੇ ਸ੍.ਸੈਣੀ ਵੱਲੋਂ ਜਿੱਥੇ ਸਫਲ ਪ੍ਰੋਗਰਾਮ ਲਈ ਵਾਲਮੀਕਿ ਭਾਈਚਾਰੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ,ਉੱਥੇ ਹੀ ਪ੍ਰਬੰਧਕਾਂ ਨੂੰ ਮਾਲੀ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਜੈਲਦਾਰ ਰਾਜਿੰਦਰ ਰਾਣੀ ਮਾਜਰਾ, ਸੁਖਬੀਰ ਰਾਣੀ ਮਾਜਰਾ ਟੋਨੀ ਸਰਪੰਚ,ਲਾਭ ਸਿੰਘ, ਅਵਤਾਰ ਸਿੰਘ,ਡਿੰਪਲ ਜੈਲਦਾਰ, ਗੁਲਜ਼ਾਰ ਟਿਵਾਣਾ,ਦਿਆਲ ਸੈਣੀ, ਦਵਿੰਦਰ ਸਿੰਘ ਗੁਰਮੀਤ ਸਿੰਘ,ਅਜੈ ਰਾਣਾ,ਮੋਹਿਤ ਪੰਚ, ਰੋਡਾ ਤੇ ਜੰਗਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!