ਨਵਾਂਸ਼ਹਿਰ 9 ਅਕਤੂਬਰ ()ਜਿਲ੍ਹਾ ਹੈਡਕੁਆਟਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋਏ ਅਤੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ l ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ, ਬੀ. ਕੇ. ਯੂ. ਰਾਜੇਵਾਲ ਦੇ ਆਗੂ ਸੰਤੋਖ ਸਿੰਘ, ਬੀ ਕੇ ਯੂ ਕਾਦੀਆਂ ਦੇ ਆਗੂ ਮਨਜੀਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ, ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਤਨਾਮ ਸੁੱਜੋਂ ਨੇ ਕਿਹਾ ਕਿ ਇਸ ਆਫਤ ਨੂੰ ਟਾਲਿਆ ਜਾ ਸਕਦਾ ਸੀ ਪਰੰਤੂ ਸਰਕਾਰਾਂ ਦੀ ਨਾਲਾਇਕੀ ਕਾਰਨ ਵੱਡੀ ਗਿਣਤੀ ਵਿੱਚ ਲੋਕ ਘਰੋਂ ਬੇਘਰ ਹੋ ਗਏ ਅਤੇ ਵੱਡੀ ਗਿਣਤੀ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ l ਸੰਯੁਕਤ ਕਿਸਾਨ ਮੋਰਚਾ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਾ ਹੈ l ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਕੁਦਰਤੀ ਆਫਤ ਮੰਨ ਕੇ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਦੀ ਉਸਾਰੀ ਲੈ 25000 ਕਰੋੜ ਦੀ ਰਾਸ਼ੀ ਤੁਰੰਤ ਜਾਰੀ ਕਰੇ l ਸਰਕਾਰ ਤੁਰੰਤ ਡੈਮਾਂ ਦੀ ਡੀ ਸਿਲਟਿੰਗ ਕਰਵਾਏ ਅਤੇ ਦਰਿਆਵਾਂ ਦੇ ਬੰਨ੍ਹ ਪੱਕੇ ਕੀਤੇ ਜਾਣ l ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 50000 ₹ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ l ਗੰਨੇ ਦੀ ਬਰਬਾਦ ਫਸਲ ਦੀ ਭਰਪਾਈ ਲੈ 1 ਲੱਖ ₹ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਅਤੇ ਅਗਲੀ ਫ਼ਸਲ ਲਈ ਖਾਦ ਅਤੇ ਬੀਜ ਮੁਫ਼ਤ ਦਿੱਤਾ ਜਾਵੇ l ਮ੍ਰਿਤਕ ਪ੍ਰੀਵਾਰਾਂ ਨੂੰ 25 ਲੱਖ ਰੁ ਦੀ ਤੁਰੰਤ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ l ਜਿਨ੍ਹਾਂ ਦੇ ਘਰ ਢਹੇ ਹਨ ਉਨ੍ਹਾਂ ਨੂੰ 10 ਲੱਖ ₹ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ l ਮੱਝ ਅਤੇ ਗਾਂ ਦੇ ਨੁਕਸਾਨ ਲਈ 1 ਲੱਖ ₹ ਪ੍ਰਤੀ ਪਸ਼ੂ ਅਤੇ ਭੇਡ ਬੱਕਰੀ ਲਈ 20000₹ ਦੀ ਸਹਾਇਤਾ ਦਿੱਤੀ ਜਾਵੇ l ਮਜ਼ਦੂਰਾਂ ਨੂੰ 1 ਲੱਖ ₹ ਪ੍ਰਤੀ ਪਰਿਵਾਰ ਤੁਰੰਤ ਸਹਾਇਤਾ ਦਿੱਤੀ ਜਾਵੇ l ਜਿਹੜੀ ਜਮੀਨ ਦਰਿਆ ਬੁਰਦ ਹੋ ਗਈ ਹੈ ਉਸਦੀ ਥਾਂ ਬਦਲਵੀਂ ਜਮੀਨ ਦਿੱਤੀ ਜਾਵੇ l ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਕੁਲਵੀਰ ਸਿੰਘ ਸ਼ਾਹਪੁਰ, ਤਾਰਾ ਸਿੰਘ ਸ਼ਾਹਪੁਰ, ਜੀਵਨ ਦਾਸ ਬੇਗੋਵਾਲ, ਰਾਮਜੀ ਦਾਸ ਸਨਾਵਾ, ਸਤਨਾਮ ਸਿੰਘ ਗੁਲਾਟੀ, ਅਭਿਸ਼ੇਕ, ਜਸਪ੍ਰੀਤ ਸਿੰਘ, ਸੁੱਖਵਿੰਦਰ ਸਿੰਘ, ਜਸਵਿੰਦਰ ਲਾਲ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਕਾਰਕੁਨ ਸ਼ਾਮਲ ਸਨ l


