ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ ਪੀ.ਏ.ਯੂ,ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਅਤੇ ਅਟਾਰੀ ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਦੀ ਅਗਵਾਈ ਹੇਠ
ਮੁੱਲਵਾਨ ਚੀਜਾਂ ਬਣਾਉਣ ਸੰਬੰਧੀ ” ਇੱਕ ਦਿਨਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਡਾ.ਪਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ, ਗੁਣਾਚੌਰ ਐਸ. ਬੀ. ਐਸ. ਨਗਰ ਦੇ 50 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਕੁਸੁਮ ਕੁਮਾਰੀ ਅਤੇ ਠਾਕੁਰ ਦਾਸ ਸਮੇਤ ਉਤਸ਼ਾਹ ਨਾਲ ਹਿੱਸਾ ਲਿਆ। ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ ਘਰੇਲੂ ਵਿਗਿਆਨ), ਨੇ ਦੁੱਧ ਤੋਂ ਤਿਆਰ ਕੀਤੇ ਜਾਣ ਵਾਲੇ ਮੁੱਲ ਵਧਾਉਂਦੇ ਉਤਪਾਦਾਂ ਜਿਵੇਂ ਕਿ ਪਨੀਰ, ਖੋਆ ਲੱਡੂ, ਦਹੀਂ, ਪਨੀਰ ਖੀਰ, ਮਿਲਕ ਕੇਕ, ਅਤੇ ਪਨੀਰ ਆਦਿ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੇ ਤਿਉਹਾਰੀ ਮੌਸਮ ਦੌਰਾਨ ਮਿਲਾਵਟ ਤੋਂ ਬਚਣ ਲਈ ਘਰੇਲੂ ਤਰੀਕੇ ਨਾਲ ਤਿਆਰ ਕੀਤੀਆਂ ਚੀਜ਼ਾਂ ਵਰਤਣ ਦੀ ਸਲਾਹ ਦਿੱਤੀ। ਰੇਣੂ ਬਾਲਾ, ਡੈਮੋਨਸਿਟਰੇਟਰ (ਘਰੇਲੂ ਵਿਗਿਆਨ), ਨੇ ਸਫ਼ਾਈ, ਗੁਣਵੱਤਾ ਨਿਯੰਤਰਣ,ਪੈਕਿੰਗ ਅਤੇ ਮਾਰਕੀਟਿੰਗ ਦੀ ਮਹੱਤਤਾ ‘ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕੀਤਾ। ਅੰਤ ਚ ਉਨ੍ਹਾਂ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।


