ਨਵਾਂਸ਼ਹਿਰ 25 ਅਕਤੂਬਰ (ਹਰਿੰਦਰ ਸਿੰਘ) ਪੰਜਾਬ ਪੈਨਸ਼ਨ ਯੂਨੀਅਨ ਦੀ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਲੀ ਭਵਨ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਿਸਾਨ ਆਗੂ ਦਸੌਂਦਾ ਸਿੰਘ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਸ਼ਾਮਿਲ ਪੰਜਾਬ ਰੋਡਵੇਜ਼ ਦੇ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਉਨ੍ਹਾਂ ਦੀਆਂ ਬਣਦੀਆਂ ਤਨਖਾਹਾਂ ਨੂੰ ਸਮੇਂ ਸਿਰ ਮੁਲਾਜ਼ਮਾਂ ਤੱਕ ਪਹੁੰਚਾਉਣ ਲਈ ਅਤੇ ਕਰਮਚਾਰੀਆਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਪੰਜਾਬ ਰੋਡਵੇਜ਼ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਜੋ ਹੱਥਕੰਡੇ ਅਪਣਾਏ ਜਾ ਰਹੇ ਹਨ ਕਿਲੋਮੀਟਰ ਸਕੀਮ ਹੋਵੇ ਚਾਹੇ ਉਹ ਵਰਕਰਾਂ ਨੂੰ ਤਨਖਾਹ ਚਾਹੇ ਵਰਕਰਾਂ ਤੋਂ ਕੰਮ ਵੱਧ ਸਮਾਂ ਲੈਣਾ ਤੇ ਉਨ੍ਹਾਂ ਨੂੰ ਮੁੱਖ ਸਹੂਲਤਾਂ ਤੋਂ ਵੀ ਵਾਂਝੇ ਕਰਨਾ। ਇਸ ਸਾਰੇ ਸਿਸਟਮ ਦੀ ਜੋ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਪੁਰਜੋਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਸਰਕਾਰ ਦੀ ਅਸਫਲਤਾ ਦਾ ਕਾਰਨ ਮੰਨਿਆ। ਯੂਨੀਅਨ ਆਗੂ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਇੱਕ ਕਮਾਊ ਮਹਿਕਮੇ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ ਜਦੋਂ ਕਿ ਇਹ ਮਹਿਕਮਾ ਲੋਕਾਂ ਨੂੰ ਪੈਸੇ ਦੇਣ ਉਪਰੰਤ ਹੀ ਸਫਰ ਕਰਵਾਉਂਦਾ ਹੈ ਅਤੇ ਪਿਛਲੇ ਸਮੇਂ ਵਿੱਚ ਜਿਹੜੀਆਂ ਹੋਰ ਸਰਕਾਰਾਂ ਆਈਆਂ ਉਹਨਾਂ ਨੇ ਵੀ ਇਸ ਮਹਿਕਮੇ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ। ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਪਰ ਮੌਜੂਦਾ ਸਰਕਾਰ ਉਨ੍ਹਾਂ ਤੋਂ ਵੀ ਅੱਗੇ ਕਈ ਕਦਮ ਅੱਗੇ ਨਿਕਲ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਆਪ ਹੁਦਰੇ ਫੈਸਲੇ ਲੈ ਰਹੀ ਹੈ। ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਈਆਂ ਜਾ ਰਹੀਆਂ ਹਨ। ਜਦ ਕਿ ਮਹਿਕਮੇ ਦਾ 15 ਕਰੋੜ ਦੇ ਕਰੀਬ ਬਕਾਇਆ ਜੋ ਸੁਖ ਸਫਰ ਸਹੂਲਤਾਂ ਲਈ ਪ੍ਰਦਾਨ ਕੀਤਾ ਹੈ ਮਹਿਕਮਾ ਉਹ ਵੀ ਦੇਣ ਤੋਂ ਇਨਕਾਰੀ ਹੈ ਅਤੇ ਨਾ ਹੀ ਮਹਿਕਮੇ ਨੂੰ ਵੱਧਦੇ ਵੱਲ ਲਿਜਾਣ ਲਈ ਕੋਈ ਕਦਮ ਪੁੱਟ ਰਹੀ ਹੈ। ਜਦਕਿ ਸਾਡੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਹਰਿਆਣੇ ਵਿੱਚ 11 ਹਜ਼ਾਰ ਦੇ ਕਰੀਬ ਬਸਾਂ ਚੱਲ ਰਹੀਆਂ ਹਨ।ਪੰਜਾਬ ਪੈਨਸ਼ਨ ਯੂਨੀਅਨ ਦੇ ਆਗੂ ਜਨਰਲ ਸਕੱਤਰ ਗੁਰਮੇਲ ਚੰਦ ਨੇ ਸਰਕਾਰ ਦੀ ਪੁਰਜੋਰ ਸ਼ਬਦਾਂ ਚ ਨਿਖੇਧੀ ਕੀਤੀ।ਮਹਿਕਮੇ ਵੱਲੋਂ ਲੋਕਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਦੇਣਾ ਵਾਰ-ਵਾਰ ਸਮਾਂ ਦੇ ਕੇ ਮੀਟਿੰਗਾਂ ਸਰਕਾਰ ਨੇ ਨਾ ਕੀਤੀਆਂ ਨਾ ਹੀ ਕੋਈ ਭਰੋਸੇ ਯੋਗ ਹੱਲ ਲੱਭਿਆ ਜਦਕਿ ਲੰਬੇ ਸਮੇਂ ਤੋਂ ਮਹਿਕਮੇ ਵਿੱਚ ਕੰਮ ਕਰ ਰਹੇ ਆਗੂਆਂ ਨਾਲ ਮੀਟਿੰਗਾਂ ਦਾ ਸਮਾਂ ਤੈਅ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਜਿਵੇਂ ਕਿ ਸਮਾਂ ਵੱਧ ਸਰਕਾਰ ਸਾਲ ਡੇਢ ਸਾਲ ਦੇ ਵਿੱਚ ਬੋਰੀ ਬਿਸਤਰਾ ਗੋਲ ਕਰਕੇ ਜਾ ਰਹੀ ਹੈ।ਇਸ ਲਈ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਘੋਲ਼ਾਂ ਵਿੱਚ ਪੰਜਾਬ ਰੋਡਵੇਜ਼ ਦੇ ਪੈਨਸ਼ਨਰ ਸਾਥੀ ਅਤੇ ਮੌਜੂਦਾ ਕੰਟਰੈਕਟ ਵਰਕਰ ਯੂਨੀਅਨ ਅਤੇ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰਨ ਅਤੇ ਇੱਕ ਸਾਂਝਾ ਘੋਲ ਤਿਆਰ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸ਼ਾਮ ਲਾਲ ਸੁਰਿੰਦਰ ਕੁਮਾਰ ਬਲਵੀਰ ਚੰਦ ਗੁਰਪਾਲ ਸਿੰਘ ਬੀਏ ਮਹਿੰਦਰ ਸਿੰਘ ਪ੍ਰੇਮ ਸਿੰਘ ਪ੍ਰੇਮ ਕੁਮਾਰ ਸੁਖਦੇਵ ਸਿੰਘ ਬਖਸ਼ੀਸ਼ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀ ਜਸਵਿੰਦਰ ਭੰਗਲ ਸ਼ਾਮਿਲ ਸਨ।

