ਨਵਾਂਸ਼ਹਿਰ 25 ਅਕਤੂਬਰ (ਹਰਿੰਦਰ ਸਿੰਘ) ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅਤੇ (ਐ.ਸਿ) ਰਾਹੀਂ ਬਲਾਕ ਤੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਿਤਾ 2025 ਕਰਵਾਉਣ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਵਲੋਂ ਜਾਰੀ ਪੱਤਰ ਅਨੁਸਾਰ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ 2025 ਕਰਵਾਈ ਗਈ। ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵਾਂਸ਼ਹਿਰ ਦੇ ਬਲਾਕ ਅਧੀਨ ਆਉਂਦੇ ਐਸ ਓ ਸੀ ਸਕੂਲ ਨਵਾਂਸ਼ਹਿਰ,ਸਸਸਸ ਲਧਾਣਾ ਝਿੱਕਾ ਤੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਭਾਗ ਲਿਆ।ਇਸ ਤੋਂ ਇਲਾਵਾ ਨੈਸ਼ਨਲ ਸਾਇੰਸ ਡਰਾਮਾ ਪ੍ਰਤੀਯੋਗਤਾ 2025 ਮਿਤੀ 1 ਅਤੇ 2 ਦਸੰਬਰ 2025 ਨੂੰ ਰਾਸ਼ਟਰਪਤੀ ਵਿਗਿਆਨ ਕੇਂਦਰ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ। ਇਸ ਸਾਰੇ ਵਿਸ਼ੇ ਦਾ ਮੁੱਖ ਉਦੇਸ਼ 1. To encourage the students, teachers and other science communicators to explore an experiment with the dramatic form as a mean of communication 2. To Understand effectiveness of drama as a medium and encouragingparticipation of youngsters to participate in this creative medium ਹੈ ਅਤੇ ਉਪ ਉਦੇਸ਼ ਵਿਗਿਆਨ ਦੇ ਖੇਤਰ ਵਿੱਚ ਮਹਿਲਾਵਾਂ,ਅਧੁਨਿਕ ਖੇਤੀਡਿਜੀਟਲ ਇੰਡੀਆ, ਜੀਵਣ ਨੂੰ ਸਸ਼ਕਤ ਬਣਾਉਣਾ,ਸਾਰਿਆ ਲਈ ਸਵਸਥਾ,ਹਰੀ ਟੈਕਨੌਲੌਜੀ ਆਦਿ ਹੈ। ਅੱਜ ਦੀ ਇਸ ਸਾਇੰਸ ਡਰਾਮਾ ਪ੍ਰਤੀਯੋਗਤਾ ਵਿੱਚ ਐਸ ਓ ਈ ਸਕੂਲ ਨਵਾਂਸ਼ਹਿਰ ਨੇ ਪਹਿਲਾ,ਸਸਸਸ ਲਧਾਣਾ ਝਿੱਕਾ ਨੇ ਦੂਸਰਾ ਸਥਾਨ ਅਤੇ ਪੀ ਐਮ ਸ੍ਰੀ ਸਸਸਸ ਲੰਗੜੋਆ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਤੇ ਮੰਚ ਸੰਚਾਲਕ ਸੁਖਵਿੰਦਰ ਲਾਲ ਸਾਇੰਸ ਮਾਸਟਰ ਨੇ ਡਰਾਮਾ ਪ੍ਰਤੀਯੋਗਤਾ ਦੀ ਰੂਪ ਰੇਖਾ ਤਿਆਰ ਕੀਤੀ ਤੇ ਸਾਰੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਐਸ ਓ ਈ ਸਕੂਲ ਨਵਾਂਸ਼ਹਿਰ ਦੇ ਅਧਿਆਪਕ, ਸਸਸਸ ਲਧਾਣਾ ਝਿੱਕਾ ਦੇ ਅਧਿਆਪਕ ਅਤੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਗੁਨੀਤ, ਇੰਦਰਜੀਤ, ਅਮਨਦੀਪ ਕੌਰ, ਸੁਖਵਿੰਦਰ ਲਾਲ ਕਲਪਨਾ ਬੀਕਾ, ਪ੍ਰੇਮ ਪਾਲ ਸਿੰਘ, ਪਰਮਿੰਦਰ ਕੌਰ, ਪਰਵਿੰਦਰ ਕੌਰ, ਮੀਨਾ ਰਾਣੀ ਤੋਂ ਇਲਾਵਾ ਹੋਰ ਸਟਾਫ ਅਤੇ ਬਲਾਕ ਪੱਧਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।


