ਮਾਪਿਆਂ ਤੇ ਅਧਿਆਪਕਾਂ ਨਾਲ ਬਿਟਰੇ ਬੱਚਿਆਂ ਦਾ ਭਵਿੱਖ ਧੁੰਦਲਾ – ਸਟੇਟ ਐਵਾਰਡੀ ਪ੍ਰਿੰਸੀਪਲ ਅਗਨੀਹੋਤਰੀ

ਨਵਾਂਸ਼ਹਿਰ 31 ਅਕਤੂਬਰ (ਹਰਿੰਦਰ ਸਿੰਘ) ਮੌਜੂਦਾ ਦੌਰ ਵਿੱਚ ਪਰਿਵਾਰਾਂ ਦੀ ਆਰਥਿਕ ਮਜਬੂਰੀ ਅਤੇ ਬੱਚਿਆਂ ਵਲੋਂ ਮੋਬਾਇਲਾਂ ਦੀ ਬੇਲੋੜੀ ਵਰਤੋਂ ਕਾਰਨ ਬੱਚੇ ਦਾ ਆਪਣੇ ਮਾਪਿਆ ਅਤੇ ਅਧਿਆਪਕਾਂ ਵਿਚਕਾਰ ਵਖਵਾ ਪੈਦਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ। ਬੱਚੇ ਆਪਣੇ ਪੜ੍ਹਾਈ ਨਾਲ ਸਬੰਧਤ ਮੁੱਦਿਆਂ ਤੋਂ ਭਟਕ ਕੇ ਮਾਪਿਆਂ ਤੇ ਅਧਿਆਪਕਾਂ ਨਾਲ ਬੇਰੁਖੀ ਵਾਲੇ ਰਵਈਏ ਦਾ ਸ਼ਿਕਾਰ ਹੋ ਰਹੇ ਹਨ। ਅਜੋਕੇ ਚ ਘਾਤਕ ਤੇ ਨਵਯੁੱਗ ਤਕਨੀਕਾਂ ਨਾਲ ਲੈਸ ਵਿਦਿਆਰਥੀ ਆਪਣੇ ਸਤਿਕਾਰਯੋਗ ਅਧਿਆਪਕਾਂ ਅਤੇ ਮਾਪਿਆਂ ਤੋਂ ਬਿਟਰ ਕੇ ਉਨ੍ਹਾਂ ਵੱਲੋਂ ਮਿਲ਼ਣ ਵਾਲੇ ਜ਼ਿੰਦਗੀ ਦੇ ਤਜਰਬੇ ਪਿਆਰ ਤੋਂ ਵਾਂਝੇ ਹੋ ਰਹੇ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸਟੇਟ ਅਵਾਰਡ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਨਾਲ ਸਵੇਰ ਦੀ ਸਭਾ ਵਿੱਚ ਸਾਂਝ ਪਾਉਂਦਿਆਂ ਕੀਤਾ। ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਮਾਪੇ ਬੱਚਿਆਂ ਦੇ ਜਨਮ ਦਾਤਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਜਨਮ ਤੋਂ ਲੈ ਕੇ ਅਖੀਰ ਤੱਕ ਬੇਹੱਦ ਉਮੀਦਾਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਔਲਾਦ ਚੰਗਾ ਪੜ੍ਹ ਲਿਖ ਕੇ ਕਿਸੇ ਚੰਗੇ ਮੁਕਾਮ ਉਤੇ ਪਹੁੰਚਣ ਅਤੇ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣੇ। ਪਰ ਆਧੁਨਿਕ ਯੁੱਗ ਵਿੱਚ ਵਿਦਿਆਰਥੀਆਂ ਵਿੱਚ ਵਧ ਰਹੀਆਂ ਸਮਾਜਿਕ ਕੁਰੀਤੀਆਂ ਅਤੇ ਮੋਬਾਇਲ ਦੀ ਬੇਲੋੜੀ ਵਰਤੋਂ ਅਤੇ ਮਾਪਿਆਂ ਪਾਸ ਸੀਮਿਤ ਸਮਾਂ ਤੇ ਇਕਲੌਤੀ ਔਲਾਦ ਹੋਣ ਕਾਰਨ ਮਾਪੇ ਇਨ੍ਹਾਂ ਸੁੱਖਾਂ ਤੋਂ ਵਿਰਵੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਦੀ ਝਿੜਕ ਨਾਲ ਉਨ੍ਹਾਂ ਦਾ ਬੱਚਾ ਗਲਤ ਕਦਮ ਨਾ ਚੁੱਕ ਲਵੇ। ਪ੍ਰਿੰਸੀਪਲ ਅਗਨੀਹੋਤਰੀ ਨੇ ਬੱਚਿਆਂ ਨੂੰ ਨੈਤਿਕ ਖਤਰਾ ਕੀਮਤਾਂ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਹੋ ਕੇ ਚੰਗੀ ਅਤੇ ਉਚ ਵਿਦਿਆ ਹਾਸਿਲ ਕਰਕੇ ਕਿਸੇ ਚੰਗੇ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼ ਸਮਾਜ ਅਤੇ ਕੌਮ ਦੀ ਸੇਵਾ ਲਈ ਤਤਪਰ ਰਹਿਣਾ ਚਾਹੀਦਾ। ਪ੍ਰਿੰਸੀਪਲ ਨੇ ਬੱਚਿਆਂ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਾਨੂੰ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਲਈ ਆਪਣੇ ਮਾਪਿਆਂ ਨਾਲ ਜ਼ਿਦ ਨਹੀਂ ਕਰਨੀ ਚਾਹੀਦੀ ਬਲਕਿ ਉਸ ਵਸਤੂ ਨੂੰ ਹਾਸਲ ਕਰਨ ਲਈ ਜ਼ਿੰਦਗੀ ਵਿੱਚ ਖੁਦ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਮੋਬਾਈਲ ਦੀ ਬੇਲੋੜੀ ਅਤੇ ਨਾਕਾਰਾਤਮਕ ਵਰਤੋਂ ਬਹੁਤ ਹੀ ਘਾਤਕ ਹੈ ਜੋ ਕਿ ਉਨ੍ਹਾਂ ਨੂੰ ਨਿਘਾਰ ਵੱਲ ਲੈ ਕੇ ਜਾ ਰਹੀ ਹੈ। ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਬੱਚਿਆਂ ਸਰਕਾਰੀ ਸਕੂਲਾਂ ਵਿੱਚ ਸਰਕਾਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਉਠਾ ਕੇ ਆਪਣੇ ਭਵਿੱਖ ਨੂੰ ਉੱਜਵਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਪੀ ਐਮ ਸ੍ਰੀ ਸਰਕਾਰੀ ਸੈਕੰਡਰੀ ਸਕੂਲ ਲੰਗੜੋਆ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਜਿਵੇਂ ਕਿ ਅੱਤ ਆਧੁਨਿਕ ਕਿਤਾਬਾਂ ਨਾਲ ਲੈਸ ਲਾਇਬਰੇਰੀ ਮਿਡ ਡੇ ਮੀਲ, ਵਿਸ਼ਾਲ ਖੇਡ ਗਰਾਂਊਂਡ, ਸੈਟੇਲਾਇਟ ਰਾਹੀਂ ਆਨਲਾਈਨ ਪੜ੍ਹਾਈ, ਬੇਹੱਦ ਤਜਰਬੇਕਾਰ ਤੇ ਉਚ ਵਿਦਿਆ ਹਾਸਿਲ ਅਧਿਆਪਕ,ਅਤੇ ਪੀਣ ਵਾਲੇ ਸਵੱਛ ਪਾਣੀ ਤੇ ਸਾਫ ਸੁਥਰੇ ਪਖਾਨਿਆਂ ਆਦਿ ਵਰਗੀਆਂ ਸਹੂਲਤਾਂ ਦਾ ਬੱਚਿਆਂ ਨੂੰ ਲਾਭ ਉਠਾਣਾ ਚਾਹੀਦਾ ਹੈ ਅਤੇ ਇਨ੍ਹਾਂ ਵਿਚਾਰਾਂ ਦੀ ਸਾਂਝ ਆਪਣੇ ਮਾਪਿਆਂ ਅਤੇ ਨਜ਼ਦੀਕੀਆਂ ਨਾਲ ਪਾਉਣੀ ਚਾਹੀਦੀ ਹੈ। ਉਨ੍ਹਾਂ ਕੋ ਐਜੂਕੇਸ਼ਨ ਸੰਸਥਾ ਹੋਣ ਕਾਰਨ ਪੜ੍ਹਾਈ ਦਾ ਹਵਾਲਾ ਦਿੰਦਿਆਂ ਬੱਚਿਆਂ ਨੂੰ ਕਿਹਾ ਕਿ ਇਸ ਸੰਸਥਾ ਵਿੱਚ ਲੜਕੇ ਲੜਕੀਆਂ ਬਰਾਬਰ ਦੀ ਪੜ੍ਹਾਈ ਦੇ ਹੱਕਦਾਰ ਹਨ ਅਤੇ ਸਾਰਿਆਂ ਨੂੰ ਇੱਕ ਦੂਜੇ ਨਾਲ ਚੰਗੇ ਸਾਥੀਆਂ ਭਾਵ ਭੈਣ ਭਰਾਵਾਂ ਦੀ ਤਰ੍ਹਾਂ ਵਿਚਰਨਾ ਚਾਹੀਦਾ ਹੈ ਤੇ ਸਾਰਥਕ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ ਸਮੇਂ ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਤਰ੍ਹਾਂ ਤਰ੍ਹਾਂ ਦੀਆਂ ਸ਼ਖਸ਼ੀਅਤਾਂ ਨਾਲ ਬੱਚਿਆਂ ਦੇ ਰੂਬਰੂ ਕੀਤਾ ਜਾਂਦਾ ਹੈ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੀਤੇ ਦਿਨੀਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਲਗਾਏ ਗਏ ਮੇਲਿਆਂ ਵਿੱਚ ਬੱਚਿਆਂ ਵਲੋਂ ਬਣਾਏ ਗਏ ਆਕਰਸ਼ਿਤ ਮਾਡਲਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਇਹਨਾਂ ਗਤੀਵਿਧੀਆਂ ਦੀ ਵਧਾਈ ਦਿੱਤੀ।ਅਖੀਰ ਪ੍ਰਿੰਸੀਪਲ ਅਗਨੀਹੋਤਰੀ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਦਿਆਰਥੀ ਤੇ ਸਮੁੱਚਾ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

error: Content is protected !!